logo

ਚੋਣ ਪ੍ਰਚਾਰ ਦੌਰਾਨ “ਡੈਮੋਕਰੇਟਿਕ ਆਫ਼ਿਸਰਜ਼ ਫਰੰਟ” ਦੇ ਮੈਂਬਰ ਅਤੇ ਪ੍ਰਧਾਨ ਉਮੀਦਵਾਰ ਰਜ਼ਨੀਸ਼ ਭਾਰਦਵਾਜ ਯੂਨੀਵਰਸਿਟੀ ਆਫ਼ਿਸਰਜ਼ ਐਸੋਸੀਏਸ਼ਨ ਚੋਣਾਂ ਲਈ ਪ੍ਰਚਾਰ ਖਤਮ, ਅਫਸਰਾਂ ਨੇ “ਡੈਮੋਕਰੇਟਿਕ ਆਫ਼ਿਸਰਜ਼ ਫਰੰਟ” ਚੋਣ ਨਿਸ਼ਾਨ “ਗੁਲਾਬ ਦਾ ਫੁੱਲ” ਨੂੰ ਫਤਵਾ ਦੇਣ ਦਾ ਬਣਾਇਆ ਮਨ।



ਅੰਮ੍ਰਿਤਸਰ (ਕੰਵਲਜੀਤ ਸਿੰਘ) ਮਿਤੀ 12.12.2023, ਗੁਰੂ ਨਾਨਕ ਦੇਵ ਯੂਨੀਵਰਸਿਟੀ ਆਫ਼ਿਸਰਜ਼ ਐਸੋਸੀਏਸ਼ਨ ਦੀ 13 ਦਸੰਬਰ ਨੂੰ ਹੋਣ ਜਾ ਰਹੀ ਚੋਣ ਲਈ ਯੂਨੀਵਰਸਿਟੀ ਦੇ ਸਮੂਹ ਅਫ਼ਸਰਾਂ ਨੇ “ਡੈਮੋਕਰੇਟਿਕ ਆਫ਼ਿਸਰਜ਼ ਫਰੰਟ”, ਜਿਸ ਦਾ ਚੋਣ ਨਿਸ਼ਾਨ “ਗੁਲਾਬ ਦਾ ਫੁੱਲ”ਹੈ, ਦੀ ਸਮੁੱਚੀ ਟੀਮ ਨੂੰ ਇੱਕ ਮੌਕਾ ਹੋਰ ਦੇਣ ਦਾ ਮਨ ਬਣਾ ਲਿਆ ਹੈ। ਪਿਛਲੇ ਸਾਲ ਦੀ ਐਸੋਸੀਏਸ਼ਨ ਦੀ ਕਾਰਗੁਜ਼ਾਰੀ ਤੋਂ ਯੂਨੀਵਰਸਿਟੀ ਦੇ ਅਫ਼ਸਰ ਸਤੁੰਸ਼ਟ ਹਨ। ਜਿੱਥੇ ਸਾਲ ਦੇ ਕਾਰਜਕਾਲ ਦੌਰਾਨ ਪ੍ਰਧਾਨ ਰਜ਼ਨੀਸ਼ ਭਾਰਦਵਾਜ ਯੂਨੀਵਰਸਿਟੀ ਦੇ ਦੁਆਰਾ ਪ੍ਰਬੰਧਕੀ ਬਲਾਕ ਵਿਚ ਐਸੋਸੀਏਸ਼ਨ ਲਈ ਵਧੀਆ ਦਫਤਰ, ਪ੍ਰਬੰਧਕੀ ਬਲਾਕ ਦੀ ਦਿੱਖ ਨੂੰ ਬਦਲਣ ਲਈ 6.50 ਕਰੋੜ ਰੁਪਏ, ਸਰਕਾਰ ਤੋਂ ਪ੍ਰਮੋਸ਼ਨਾਂ ਦੀ ਚਿੱਠੀ ਲਿਆਉਣ ਉਪਰੰਤ ਉਸ ਤੇ ਅਮਲ ਕਰਵਾਉਣ ਵਿਚ ਵੀ ਕਾਮਯਾਬ ਰਹੇ ਹਨ, ਉਥੇ ਹੀ ਉਨ੍ਹਾਂ ਦੁਆਰਾ ਨਾਨ-ਟੀਚਿੰਗ ਐਸੋਸੀਏਸ਼ਨ ਵਿਚ ਲੰਬੇ ਸਮੇਂ ਦੌਰਾਨ ਕੀਤੇ ਕੰਮਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਉਨ੍ਹਾਂ ਦੁਆਰਾ ਜਿੱਥੇ STA ਦੀਆਂ ਖੁਸੀਆਂ ਪ੍ਰਮੋਸ਼ਨਾਂ ਕਰਵਾਈਆਂ ਗਈਆਂ ਹਨ। ਯੂਨੀਵਰਸਿਟੀ ਦੇ ਅਧਿਕਾਰੀਆਂ/ਕਰਮਚਾਰੀਆਂ ਲਈ community ਹਾਲ ਬਣ ਰਿਹਾ ਹੈ, ਕੈਂਪਸ ਵਿਖੇ ਘਰਾਂ ਦੀ ਅਲਾਟਮੈਂਟ ਲਈ debar ਦੀ ਸ਼ਰਤ ਨੂੰ ਖਤਮ ਕਰਵਾ ਦਿੱਤਾ ਗਿਆ ਹੈ, ਕਾਰ ਲੋਨ, ਪਲਾਟ ਲੋਨ ਅਤੇ ਹਾਉਸਿੰਗ ਲੋਨ ਦੀ ਰਕਮ ਨੂੰ ਦੁਗਣਾ ਕਰਵਾਇਆ ਗਿਆ ਅਤੇ ਪੈਂਡਿੰਗ DA ਦੀਆਂ ਕਿਸ਼ਤਾਂ ਦਿਵਾਉਣ ਲਈ ਕਾਰਵਾਈ ਚੱਲ ਰਹੀ ਹੈ, ਯੂਨੀਵਰਸਿਟੀ ਕੁਆਟਰਾਂ ਦੇ ਬਿਜਲੀ ਰੇਟਾਂ ਨੂੰ ਘੱਟ ਕਰਵਾਉਣ ਲਈ ਉਨ੍ਹਾਂ ਵੱਲੋਂ ਮਾਨਯੋਗ ਬਿਜਲੀ ਮੰਤਰੀ ਸਾਹਿਬ ਤੱਕ ਪਹੁੰਚ ਕੀਤੀ ਗਈ ਹੈ, ਪੁਰਾਣੀ ਪੈਂਨਸ਼ਨ ਦੀ ਬਹਾਲੀ ਲਈ ਵੀ ਉਹ ਸੰਘਰਸ਼ਸੀਲ ਹਨ। ਉਨਾਂ ਦੁਆਰਾ ਇਸ ਸਾਲ FDO/Controller/Director ਆਦਿ ਉਪਰ ਸਿਰਫ ਨਾਨ ਟੀਚਿੰਗ ਅਧਿਕਾਰੀਆਂ ਦੀ ਹੀ ਤਾਇਨਾਤੀ ਕਰਵਾਈ ਜਾਵੇਗੀ। ਉਹ ਅਹਿਦ ਕਰਦੇ ਹਨ ਕਿ ਡਿਪਟੀ ਰਜਿਸਟਰਾਰਾਂ ਲਈ ਅੰਦਰੂਨੀ ਪ੍ਰਮੋਸ਼ਨ ਬਹਾਲੀ, ਡਿਪਟੀ ਰਜਿਸਟਰਾਰਾਂ ਨੂੰ ਉਪਰਲੀ ਸ੍ਰੇਣੀ ਦੇ ਗਰੇਡ, ਸਹਾਇਕ ਰਜਿਸਟਰਾਰਾਂ ਨੂੰ 6600 ਰੁਪਏ ਦਾ ਗਰੇਡ, ਚਿਰਾਂ ਤੋਂ ਲਮਕਦੀਆਂ ਸਹਾਇਕ ਰਜਿਸਟਰਾਰਾਂ, ਸਿਸਟਮ ਐਡਮਨਿਸਟਰ, ਸਿਸਟਮ ਮੈਨੇਜ਼ਰ, ਸੀਨੀਅਰ ਸਕੇਲ ਪ੍ਰੋਗਰਾਮਰ, ਪੀ.ਏ. ਕਾਡਰ ਵਿੱਚੋਂ ਸਹਾਇਕ ਰਜਿਸਟਰਾਰ, ਨਿਗਰਾਨਾਂ, ਟੈਕਨੀਕਲ ਕੇਡਰ, ਸੀਨੀਅਰ ਟੈਕਨੀਕਲ ਅਸਿਸਟੈਂਟ ਦੀਆਂ ਰਹਿੰਦੀਆਂ ਪ੍ਰੋਮੋਸ਼ਨਾਂ ਵੀ ਯੂਨੀਵਰਸਿਟੀ ਕੈਲੰਡਰ ਅਨੁਸਾਰ ਕਰਵਾਉਣਗੇ। ਕਰਮਚਾਰੀਆਂ ਅਤੇ ਉਨ੍ਹਾਂ ਦੇ ਬੱਚਿਆਂ ਲਈ Educational Loan, Laptop Loan ਆਦਿ ਹੋਰ ਕਰਜ਼ੇ ਦਵਾਉਣ ਲਈ ਉਨ੍ਹਾਂ ਦੁਆਰਾ ਵਿਵਸਥਾ ਕਰਵਾਉਣ ਦਾ ਪ੍ਰਸਤਾਵ ਵੀ ਹੈ, ਉਨਾਂ ਦੇ ਕਹਿਣ ਅਨੁਸਾਰ ਲਾਇਬ੍ਰੇਰੀ ਦੇ ਸਹਾਇਕ ਲਾਇਬ੍ਰੇਰੀਅਨਾਂ ਦੀਆਂ ਉਚੇਰੀ ਗਰੇਡ ਵਿਚ ਪਲੇਸਮੈਂਟ ਪੁਰਾਣੇ ਨਿਯਮਾਂ ਅਨੁਸਾਰ ਹੀ ਕਰਵਾਈ ਜਾਵੇਗੀ, LTC ਦੀ ਸੁਵਿਧਾ ਨੂੰ ਬਹਾਲ ਕਰਵਾਇਆ ਜਾਵੇਗਾ, ਉਪ ਰਜਿਸਟਰਾਰ, ਸਹਾਇਕ ਰਜਿਸਟਰਾਰਾਂ ਅਤੇ ਸਹਾਇਕ ਲਾਇਬ੍ਰੇਰੀਅਨਾਂ ਦੇ ਕਮਰਿਆਂ ਵਿਚ ਏਅਰ ਕੰਡੀਸ਼ਨਰ ਲਗਵਾਏ ਜਾਣਗੇ, ਉਸਾਰੀ ਵਿਭਾਗ ਦੇ SDO/XEN ਦੀ ਪੱਕੀ ਪ੍ਰਮੋਸ਼ਨ ਕਰਵਾਉਣਾ ਵੀ ਉਨ੍ਹਾਂ ਦੇ ਏਜੰਡੇ ਵਿਚ ਹੈ। ਯੂਨੀਵਰਸਿਟੀ ਅਫਸਰਾਂ ਨਾਲ ਗੱਲ ਕਰਨ ਤੇ ਪਤਾ ਲੱਗਾ ਹੈ ਕਿ ਉਹ ਡੈਮੋਕਰੇਟਿਕ ਆਫ਼ਿਸਰਜ਼ ਫਰੰਟ ਦੀ ਟੀਮ ਨੂੰ ਇਸ ਸਾਲ ਦੁਬਾਰਾ ਜਿੱਤ ਜ਼ਰੂਰ ਦਿਵਾਉਣਗੇ। ਸਾਰੇ ਅਫ਼ਸਰਾਂ ਵਿਚ ਭਾਰੀ ਉੱਤਸ਼ਾਹ ਪਾਇਆ ਜਾ ਰਿਹਾ ਹੈ। ਰਜ਼ਨੀਸ਼ ਭਾਰਦਵਾਜ ਵੱਲੋਂ ਅਫ਼ਸਰਾਂ ਨੂੰ ਅਪੀਲ ਕੀਤੀ ਗਈ ਕਿ ਕੱਲ ਵੋਟਾਂ ਯੂਨੀਵਰਸਿਟੀ ਦੇ ਲੈਕਚਰ ਥਿਏਟਰ ਦੇ L-1 ਹਾਲ ਵਿਚ ਸਵੇਰੇ 10:00 ਵਜੇ ਤੋਂ 4:00 ਵਜੇ ਤੱਕ ਪੈਣਗੀਆਂ। ਉਪਰੰਤ ਨਤੀਜਾ ਵੀ ਉੱਸੇ ਦਿਨ ਐਲਾਨਿਆ ਜਾਵੇਗਾ। ਇਸ ਮੌਕੇ ਤੇ ਰਜ਼ਨੀਸ਼ ਭਾਰਦਵਾਜ ਪ੍ਰਧਾਨ ਅਫ਼ਸਰ ਐਸੋਸੀਏਸ਼ਨ ਨੇ ਰਿਟਰਨਿੰਗ ਅਫ਼ਸਰ ਪ੍ਰੋ. (ਡਾ.) ਰਵਿੰਦਰ ਕੁਮਾਰ, ਮੁੱਖੀ ਇਲੈਕਟਰੋਨਿਕਸ ਵਿਭਾਗ, ਤੇ ਭਰੋਸਾ ਜਿਤਾਇਆ ਕਿ ਉਹ ਨਿਰਪੱਖ ਚੋਣਾਂ ਕਰਵਾਉਣਗੇ। ਇਸ ਮੌਕੇ ਤੇ ਡਾ. ਰਾਜੇਸ ਕਾਲੀਆ, ਇੰਜੀ. ਹਰਬਿੰਦਰ ਸਿੰਘ ਭਿੰਡਰ, ਸ੍ਰੀ ਜਗੀਰ ਸਿੰਘ, ਸ੍ਰੀ. ਅਮਨ ਕੁਮਾਰ, ਸ੍ਰ. ਮਨਵਿੰਦਰ ਸਿੰਘ, ਸ੍ਰੀ. ਰਜੇਸ਼ ਕੁਮਾਰ, ਸ੍ਰੀ. ਸ਼ਤੀਸ਼ ਕੁਮਾਰ, ਸ੍ਰੀ. ਵਿਪਨ ਕੁਮਾਰ, ਸ੍ਰੀ. ਗੁਰਮੀਤ ਥਾਪਾ, ਸ੍ਰ. ਸੁਖਵਿੰਦਰ ਸਿੰਘ, ਸ੍ਰ. ਗੁਰਮੀਤ ਸਿੰਘ, ਸ੍ਰੀ. ਰਕੇਸ਼ ਕੁਮਾਰ ਸ਼ਰਮਾ, ਸ੍ਰ. ਕੁਲਜਿੰਦਰ ਸਿੰਘ ਬੱਲ, ਸ੍ਰੀਮਤੀ ਹਰਵਿੰਦਰ ਕੌਰ, ਸ੍ਰ. ਅਵਤਾਰ ਸਿੰਘ, ਸ੍ਰੀ ਨਰੇਸ਼ ਕੁਮਾਰ, ਸ੍ਰੀਮਤੀ ਰਚਨਾ ਵਿਆਸ, ਸ੍ਰੀਮਤੀ ਰਜਨੀ, ਸ੍ਰੀਮਤੀ ਮਨਜੀਤ ਕੌਰ, ਸ੍ਰੀਮਤੀ ਰੁਪਿੰਦਰ ਕੌਰ, ਸ੍ਰੀਮਤੀ ਸਰਬਜੀਤ ਕੌਰ, ਸ੍ਰੀਮਤੀ ਗੁਰਮੀਤ ਕੌਰ ਸਮੇਤ ਵੱਡੀ ਗਿਣਤੀ ਵਿਚ ਯੂਨੀਵਰਸਿਟੀ ਅਫ਼ਸਰ ਅਤੇ ਕਰਮਚਾਰੀ ਹਾਜ਼ਰ ਸਨ।

0
1335 views